M.B.A. ਵੈਨਕੂਵਰ

NYIT-ਵੈਨਕੂਵਰਬੜ੍ਹਤ
ਅੱਜਕੱਲ੍ਹ ਮਾਲਕ ਅਜਿਹੇ ਪੇਸ਼ੇਵਰਾਂ ਦੀ ਤਲਾਸ਼ ਕਰਦੇ ਹਨ ਜਿੰਨ੍ਹਾਂ ਨੂੰ ਬਾਜ਼ਾਰ ਦੀ 21ਵੀਂ ਸਦੀ ਦੇ ਹਾਣ ਦੀ, ਵਿਸ਼ਵ ਪੱਧਰੀ ਸਮਝ ਹੋਵੇ। New York Institute of Technology ਵਿਖੇ ਤੁਹਾਡੀ ਮੁਕਾਬਲੇਬਾਜ਼ ਬੜ੍ਹਤ ਹਾਸਲ ਕਰੋ, ਇਹ ਇੱਕ ਅਜਿਹੀ ਯੂਨੀਵਰਸਿਟੀ ਹੈ ਜੋ ਕੋਈ ਹੱਦਾਂ ਨਹੀਂ ਜਾਣਦੀ ਅਤੇ ਆਪਣੇ ਕੈਂਪਸ ਦੇ ਅੰਦਰ ਵਿੱਦਿਆ ਵਿਭਾਗ ਅਤੇ ਵਿਦਿਆਰਥੀਆਂ ਵਿਚਕਾਰ ਵਿਚਾਰਾਂ ਦੇ ਇੱਕ ਖੁੱਲ੍ਹੇ ਅਤੇ ਵਿਲੱਖਣ ਆਦਾਨ-ਪ੍ਰਦਾਨ ਦੀ ਪੇਸ਼ਕਸ਼ ਕਰਦੀ ਹੈ। ਚੀਨ ਅਤੇ ਮੱਧ ਪੂਰਬ ਦੇ ਨਾਲ ਨਾਲ ਅਟਲਾਂਟਿਕ (ਨਿਊ ਯਾਰਕ) ਅਤੇ ਪੈਸੀਫਿਕ (ਵੈਨਕੂਵਰ) ਦੇ ਮੁੱਖ ਲਾਂਘਿਆਂ ਵਿੱਚ ਮੌਜ਼ੂਦਗੀ ਦੇ ਨਾਲ ਨਾਲ, NYIT ਵਿਦਿਆਰਥੀਆਂ ਨੂੰ ਇੱਕ ਵਿਸਤਰਤ ਵਿਸ਼ਵ ਪੱਧਰੀ ਆਧਾਰ ਪ੍ਰਦਾਨ ਕਰਦੀ ਹੈ।

21 ਵੀਂ ਸਦੀ ਦਾM.B.A. ਪ੍ਰੋਗਰਾਮ
NYIT ਦਾ M.B.A. ਪ੍ਰੋਗਰਾਮ ਨਿਊ ਯਾਰਕ ਵਿੱਚ ਮਾਨਤਾ ਪ੍ਰਾਪਤ ਹੈ ਅਤੇ ਬ੍ਰਿਟਿਸ ਕੋਲੰਬੀਆ ਵਿੱਚ ਮਿਨਿਸਟਰੀ ਆਫ ਅਡਵਾਂਸਡ ਐਜੂਕੇਸ਼ਨ ਤੋਂ ਲਿਖਤੀ ਮਨਜ਼ੂਰੀ ਤਹਿਤ ਇਸਦੀ ਵੈਨਕੂਵਰ ਵਿੱਚ ਪੇਸ਼ਕਸ਼ ਕੀਤੀ ਜਾਂਦੀ ਹੈ। ਇਹ ਪ੍ਰੋਗਰਾਮ ਯੋਗਤਾ ਪ੍ਰਾਪਤ ਵਿਦਿਆਰਥੀਆਂ ਵਾਸਤੇ ਖੁੱਲ੍ਹਾ ਹੈ ਚਾਹੇ ਉਹਨਾਂ ਦਾ ਅੰਡਰਗਰੈਜੂਏਟ ਪ੍ਰੋਗਰਾਮ ਵਿੱਚ ਮੁੱਖ ਵਿਸ਼ਾ ਕੋਈ ਵੀ ਰਿਹਾ ਹੋਵੇ। ਕੋਰਸ, ਜਿੰਨ੍ਹਾਂ ਨੂੰ NYIT ਦੇ ਨਿਊ ਯਾਰਕ ਕੈਂਪਸ ਦੇ ਪ੍ਰੋਫੈਸਰਾਂ ਅਤੇ ਨਾਲ ਹੀ ਉਚੇਰੀ ਯੋਗਤਾ ਪ੍ਰਾਪਤ ਸਥਾਨਕ ਵਿੱਦਿਆ ਵਿਭਾਗ ਵੱਲੋਂ ਪੜ੍ਹਾਇਆ ਜਾਂਦਾ ਹੈ, ਜਨਤਕ ਅਤੇ ਨਿੱਜੀ ਖੇਤਰਾਂ ਵਿਚਲੀਆਂ ਸਮੱਸਿਆਂਵਾਂ ਦੇ ਸਬੰਧ ਵਿੱਚ ਆਧੁਨਿਕ ਕਾਰੋਬਾਰੀ ਸਿਧਾਂਤਾਂ ਨੂੰ ਉਪਯੋਗ ਵਿੱਚ ਲਿਆਉਣ ‘ਤੇ ਧਿਆਨ ਕੇਂਦਰਤ ਕਰਦੇ ਹਨ।

ਵਿਦਿਆਰਥੀ ਜਮਾਤਾਂ ਦੇ ਛੋਟੇ ਆਕਾਰ ਅਤੇ ਲਚਕਦਾਰ ਸਮਾਂ-ਸਾਰਣੀਆਂ ਦਾ ਅਨੰਦ ਲੈਂਦੇ ਹਨ ਜੋ ਕੰਮਕਾਜ਼ੀ ਪੇਸ਼ੇਵਰਾਂ ਨੂੰ ਵੀ ਜਗਹ ਦਿੰਦੀਆਂ ਹਨ ਅਤੇ ਉਹਨਾਂ ਨੂੰ ਅਸਲ-ਸੰਸਾਰਕ ਤਜ਼ਰਬੇ ਵਾਲੇ ਪ੍ਰੋਫੈਸਰਾਂ ਵੱਲੋਂ ਦਿੱਤੇ ਜਾਂਦੇ ਵਿਅਕਤੀਗਤ ਧਿਆਨ ਤੋਂ ਲਾਭ ਪਹੁੰਚਦਾ ਹੈ।

ਪ੍ਰੋਗਰਾਮ ਦਾ ਢਾਂਚਾ: 48 ਕਰੈਡਿਟ

ਮੁੱਖ (ਲਾਜ਼ਮੀ): 21 ਕਰੈਡਿਟ ਘੰਟੇ

ਚੋਣਵੇਂ: 9 ਕਰੈਡਿਟ ਘੰਟੇ

ਮੁੱਖ (ਗੈਰ-ਲਾਜ਼ਮੀ): 18 ਕਰੈਡਿਟ ਘੰਟੇ

ਚੋਣਵੇਂ ਕੋਰਸ-ਕਾਰਜ ਵਿੱਚ ਇਹ ਸ਼ਾਮਲ ਹੈ: ਨੀਯਤ ਆਮਦਨ ਨਿਵੇਸ਼ਾਂ ਦਾ ਪ੍ਰਬੰਧਨ ਅਤੇ ਮੁਲਾਂਕਣ, ਨਿਗਮਤ ਵਿੱਤੀ ਫੈਸਲੇ ਕਰਨਾ, ਬਹੁ-ਕੌਮੀ ਕਾਰੋਬਾਰ ਦਾ ਪ੍ਰਬੰਧਨ, ਗਿਆਨ ਪ੍ਰਬੰਧਨ, ਉਦਯੋਗਿਕ ਸਰੋਤ ਯੋਜਨਾਬੰਦੀ, ਇੰਟਰਨੈੱਟ ਮੰਡੀਕਰਨ, ਤਕਨਾਲੋਜੀ ਉਦਯੋਗਿਕੀਕਰਨ

ਟਿਕਾਣਾ/ਸਰਗਰਮੀਆਂ
NYIT , ਮਾਲੀ ਜਿਲ੍ਹੇ ਦੇ ਧੁਰ ਕੇਂਦਰ ਵਿੱਚ ਅਤੇ ਸੱਭਿਆਚਾਰਕ ਸਥਾਨਾਂ ਦੇ ਨੇੜੇ, ਵੈਨਕੂਵਰ ਦੇ ਕੇਂਦਰ ਵਿੱਚ ਇੱਕ ਬਹੁ-ਮੰਜਲੀ ਇਮਾਰਤ ਵਿੱਚ ਸਥਿਤ ਹੈ। NYIT – ਵੈਨਕੂਵਰ, ਕਰੈਡਿਟ ਵਾਲੀਆਂ ਇਨਟਰਨਸ਼ਿਪਾਂ, ਅਭਿਆਸੀ ਪ੍ਰੋਗਰਾਮਾਂ, ਅਤੇ ਕਾਰੋਬਾਰੀ ਸਿਮੂਲੇਸ਼ਨ ਸਰਗਰਮੀਆਂ ਦੇ ਨਾਲ ਨਾਲ ਪੇਸ਼ੇਵਰਾਨਾ ਸਮਰਿਧੀ ਅਤੇ ਉਸਤਾਦਗੀ ਪ੍ਰੋਗਰਾਮਾਂ, ਇੱਕ ਵਿਦਿਆਰਥੀ ਸਲਾਹਕਾਰ ਬੋਰਡ, ਵਿਸ਼ੇਸ਼-ਦਿਲਚਸਪੀ ਕਲੱਬਾਂ, ਵਿੱਦਿਅਕ ਵਿਭਾਗ ਦੀ ਆਗਵਾਨੀ ਵਿੱਚ ਫੀਲਡ ਟਰਿੱਪਾਂ ਅਤੇ ਇੱਕ ਆੱਨਰ ਸੋਸਾਇਟੀ ਦੀ ਪੇਸ਼ਕਸ਼ ਕਰਦੀ ਹੈ।

ਅਸੀਂ ਏਥੇ ਉਪਲਬਧ ਹਾਂ। ਸਾਡੇ ਨਾਲ ਜੁੜੋ।NYIT- ਵੈਨਕੂਵਰ ਬਾਰੇਵਧੇਰੇਜਾਣਕਾਰੀ ਹਾਸਲ ਕਰੋ।

701 W. Georgia St., Suite 1700, Vancouver, BC, V7Y 1K8, Canada
604.639.0942
 

ਪੁੱਛਗਿੱਛ
 

NYIT -ਵੈਨਕੂਵਰ ਦੇMBAਪ੍ਰੋਗਰਾਮ ਨਾਲ ਸੰਪਰਕ ਕਰੋ

 
Facebook wordpress linked in google plus
Facebook wordpress linked in google plus
Contact Us

NYIT-Vancouver
Vancouver
701 W. Georgia St., Suite 1700
604.639.0942
Email Us | Map It

 
News
Dec 18 2014

BBC to Feature Home2(O) Project in News Segment

Dec 12 2014

NYIT Wins Grant to Develop STEM Programs

Dec 12 2014

NYIT-Abu Dhabi M.S. Granted Local Accreditation

Dec 08 2014

NYIT Study: Thyroid Hormones Reduce Animal Cardiac Arrhythmias

Dec 04 2014

NYIT At White House Event to Announce Commitment to Expand College Access